background cover of music playing
Julke - Harnoor

Julke

Harnoor

00:00

02:08

Similar recommendations

Lyric

Ayo, The Kidd

ਇਹ ਝੂਠ ਸ਼ਿੰਗਾਰੇ ਲਗਦੇ ਨੇ

ਸਮਝਾਂ ਤੋਂ ਬਾਹਰੇ ਲਗਦੇ ਨੇ

ਤੂੰ ਖਾਂਦੀ ਸੌਂਹਾਂ ਨਹੀਂ ਥੱਕਦੀ

ਤੇ ਮਿੱਤਰਾਂ ਨੂੰ ਲਾਰੇ ਲਗਦੇ ਨੇ

ਨੀ ਲਹਿਰ 'ਚ ਨਿਕਲੀ ਫਿਰਦੀ ਐ

ਨੀ ਜੁਲ਼ਕੇ ਵਾਰੇ ਲਗਦੇ ਨੇ

ਜਗਦੀ ਜੁਗਨੂੰਆਂ ਵਰਗੀ ਨੀ

ਕਦੇ ਨਿਕਲੇ ਤਾਰੇ ਲਗਦੇ ਨੇ

ਥੋੜ੍ਹਾ ਸਾਥੋਂ ਕਰਕੇ ਕਿਨਾਰਾ ਰੱਖ ਨੀ

ਅੱਖ ਵਾਲ਼ਾ ਦੱਬਕੇ ਇਸ਼ਾਰਾ ਰੱਖ ਨੀ

ਕੀ ਗੜਿਆਂ ਦੀ ਮਾਰ ਸਹਿਣੀ ਕੱਚੀ ਛੱਤ ਨੇ

ਢਹਿ ਜਾਊ ਚੁਬਾਰਾ, ਲੱਗ ਜਾਣੇ ਲੱਖ ਨੀ

ਇਹ ਰਾਹ ਪਹਿਲੀ ਵਾਰ 'ਤੇ ਮੈਂ ਲਾ ਕੇ ਛੱਡਤੇ

ਇਹਨੇ ਫੁੱਲਾਂ ਉੱਤੇ ਚੀਰ ਲਾ ਕੋਈ ਸ਼ਕਲ

ਹਾਲੇ ਪਹਿਲਾਂ ਪਹਿਰ ਹੀ ਸੁਨਾਉਂਦੀ ਫਿਰਦੀ

ਅੱਗੇ ਤਾਂ ਨਜਾਰੇ ਇਹਦੇ ਨਾਲੋਂ ਅੱਡ ਨੇ

ਨੀ ਚਾਲ ਤਾਂ ਪਹਿਲਾਂ ਈ ਵਿਗੜੀ ਸੀ

ਹੁਣ ਹੋਰ ਹੁਲਾਰੇ ਵੱਜਦੇ ਨੇ

ਇਹ ਝੂਠ ਸ਼ਿੰਗਾਰੇ ਲਗਦੇ ਨੇ

ਸਮਝਾਂ ਤੋਂ ਬਾਹਰੇ ਲਗਦੇ ਨੇ

ਤੂੰ ਖਾਂਦੀ ਸੌਂਹਾਂ ਨਹੀਂ ਥੱਕਦੀ

ਤੇ ਮਿੱਤਰਾਂ ਨੂੰ ਲਾਰੇ ਲਗਦੇ ਨੇ

ਆਹ ਹੁੰਦੀਆਂ ਜੋ ਝੂਠੀਆਂ ਤਰੀਫ਼ਾਂ, ਹੋਣ ਦੇ

ਕੱਠੀਆਂ ਜੇ ਹੁੰਦੀਆਂ crease'an, ਹੋਣ ਦੇ

ਨੀ ਤੇਰਾ ਸਾਨੂੰ ਪਿਆਰ ਜਾਪੇ ਇੱਕਤਰਫ਼ਾ

ਫ਼ਾਇਦਾ ਨਹੀਂ ਕੋਈ ਫ਼ੋਕੀਆਂ ਰਸੀਦਾਂ ਪਾਉਣ 'ਤੇ

ਨੀ ਹਾਲੇ ਤੇਰੇ ਹੋਸ਼ ਜਿਹੇ ਗਵਾਚੇ ਹੋਏ ਆਂ

ਹਾਲੇ ਤੇਰੇ ਬੋਲ ਇੱਕ ਪਾਸੇ ਹੋਏ ਆਂ

ਨੀ ਲੱਗੇ ਤੈਨੂੰ ਡਰ ਜਿਹਾ ਨਤੀਜੇ ਸੋਚ ਕੇ

ਤਾਂਹੀ ਤੇਰੇ ਬਦਲੇ ਜਿਹੇ ਹਾਸੇ ਹੋਏ ਆਂ

ਨੀ ਫ਼ਿਰੇ ਪਛਤਾਉਂਦੀ ਐਵੇਂ ਵਾਅਦਾ ਕਰਕੇ

Roll ਜਿਹੇ ਵਧਾ ਲੈ ਨੀ ਸਵਾਦਾਂ ਕਰਕੇ

ਆਇਆ ਜਿਹੜਾ time, ਤੂੰ ਟਪਾ ਲੈ ਹੱਸ ਕੇ

ਟਿੱਕਾ ਨਾ ਕੋਈ ਬਹਿ ਜਾਵੀਂ ਇਰਾਦਾ ਕਰਕੇ (ਇਰਾਦਾ ਕਰਕੇ)

ਚੱਲ ਕੱਠਿਆਂ ਹੋਕੇ ਸਾਂਭ ਲਈਏ

ਹੁਣ ਪਏ ਜੋ ਖਿਲਾਰੇ ਲਗਦੇ ਨੇ

ਇਹ ਝੂਠ ਸ਼ਿੰਗਾਰੇ ਲਗਦੇ ਨੇ

ਸਮਝਾਂ ਤੋਂ ਬਾਹਰੇ ਲਗਦੇ ਨੇ

ਤੂੰ ਖਾਂਦੀ ਸੌਂਹਾਂ ਨਹੀਂ ਥੱਕਦੀ

ਤੇ ਮਿੱਤਰਾਂ ਨੂੰ ਲਾਰੇ ਲਗਦੇ ਨੇ

ਨੀ ਜੁਲ਼ਕੇ ਵਾਰੇ ਲਗਦੇ ਨੇ

ਨੀ ਜੁਲ਼ਕੇ ਵਾਰੇ ਲਗਦੇ ਨੇ

- It's already the end -