00:00
04:30
ਮਨਿੰਦਰ ਬੁੱਟਰ ਦਾ ਗੀਤ "ਲਾਰੇ" ਪੰਜਾਬੀ ਸੰਗੀਤ ਮੰਚ 'ਤੇ ਇੱਕ ਨਵਾਂ ਰੋਮਾਂਚਿਕ ਟ੍ਰੈਕ ਹੈ। ਇਸ ਗੀਤ ਵਿੱਚ ਸੁਰੀਲੇ ਲੈਰੀਕਸ ਅਤੇ ਮਿੱਠੇ ਸੁਰਾਂ ਨਾਲ ਦਿਲ ਨੂੰ ਛੂਹਣ ਵਾਲਾ ਮਾਹੌਲ ਪੇਸ਼ ਕੀਤਾ ਗਿਆ ਹੈ। "ਲਾਰੇ" ਨੇ ਸੱਜਣਾਂ ਵਿਚਕਾਰ ਖਾਸ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਇਸਦਾ ਮੂਵੀ ਵੀਡੀਓ ਵੀ ਦਰਸ਼ਕਾਂ ਵੱਲੋਂ ਬੜੀ ਪਸੰਦ ਕੀਤੀ ਜਾ ਰਹੀ ਹੈ। ਮਨਿੰਦਰ ਬੁੱਟਰ ਦੀ ਅਵਾਜ਼ ਅਤੇ ਸੰਗੀਤ ਨੇ ਇਸ ਗੀਤ ਨੂੰ ਵੀਰਾਨੀ ਪਲਾਂ ਵਿੱਚ ਖਾਸ ਅਹਿਮੀਅਤ ਦਿੱਤੀ ਹੈ।
ਮੈਂ ਸੱਭ ਕੁਝ ਛੱਡ ਦਿੱਤਾ ਤੇਰੇ ਕਰਕੇ
ਤੇਰੇ ਉੱਤੋਂ ਸੱਭ ਕੁੱਝ ਵਾਰੀ ਬੈਠੀ ਆਂ
ਤੈਨੂੰ ਪਤਾ ਤਾਂ ਹੈ, ਪਰ ਫ਼ਿਕਰ ਨਹੀਂ
ਤੇਰੇ ਲਈ ਮੈਂ ਯਾਰਾ ਵੇ ਕਵਾਰੀ ਬੈਠੀ ਆਂ
ਯਾਰੀ, ਤੇਰੀ ਵੇ ਯਾਰੀ
ਜਿਸਮਾਂ ਤਕ ਐ ਸਾਰੀ ਦੀ ਸਾਰੀ ਯਾਰੀ
ਯਾਰੀ, ਤੇਰੀ ਵੇ ਯਾਰੀ
ਜਿਸਮਾਂ ਤਕ ਐ ਸਾਰੀ ਦੀ ਸਾਰੀ
ਵੇ ਧੱਕਾ ਹੋਣਾ ਮੇਰੇ ਨਾਲ਼
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ਼
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ਼
♪
ਅੱਖੀਆਂ 'ਚ ਸੁਰਮਾ ਮੈਂ ਪਾਉਣਾ ਛੱਡਤਾ
ਜਗਦੇ ਹੀ ਰਹੀਏ, ਹਾਏ, ਸੌਣਾ ਛੱਡਤਾ
ਅੱਖੀਆਂ 'ਚ ਸੁਰਮਾ ਮੈਂ ਪਾਉਣਾ ਛੱਡਤਾ
ਜਗਦੇ ਹੀ ਰਹੀਏ, ਹਾਏ, ਸੌਣਾ ਛੱਡਤਾ
ਤੇਰੇ ਪਿੱਛੇ ਛੱਡਤੇ ਮੈਂ ਘਰ ਦੇ ਮੇਰੇ
ਤੇਰੇ ਪਿੱਛੇ ਹੱਸਣਾ-ਹਸਾਉਣਾ ਛੱਡਤਾ
ਕਿਉਂ ਰੌਲ਼ੇ ਪਾਉਨੈ ਮੇਰੇ ਨਾਲ?
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ਼
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ਼
♪
ਨਾ ਕਿਸੇ ਜੋਗਾ ਛੱਡ ਏਤਬਾਰ ਨਾ ਕਰਿਓ
ਕਦੇ ਕਿਸੀ ਸ਼ਾਇਰ ਨੂੰ ਪਿਆਰ ਨਾ ਕਰਿਓ
ਸ਼ਾਇਰੀ-ਵਾਇਰੀ ਸੁਣ ਦਿਲ ਵਾਰ ਨਾ ਕਰੀਓ
ਕਿਸੇ ਜੋਗਾ ਛੱਡ ਏਤਬਾਰ ਨਾ ਕਰੀਓ
Jaani ਨਾਲ਼ ਲਾਈਆਂ ਤੇ ਪਤਾ ਲੱਗਿਆ
ਕਦੇ ਕਿਸੇ ਸ਼ਾਇਰ ਨਾ' ਪਿਆਰ ਨਾ ਕਰੀਓ
ਓ, ਮੇਰਾ ਹੋਇਆ ਬੁਰਾ ਹਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ਼
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ਼