background cover of music playing
Yaarr Ni Milyaa - Harrdy Sandhu

Yaarr Ni Milyaa

Harrdy Sandhu

00:00

05:10

Song Introduction

ਹਰਦੀ ਸੰਘੂ ਵੱਲੋਂ ਗਾਇਆ ਗਿਆ "ਯਾਰ ਨਹੀਂ ਮਿਲਿਆ" ਇੱਕ ਪ੍ਰਸਿੱਧ ਪੰਜਾਬੀ ਗੀਤ ਹੈ। ਇਹ ਗੀਤ ਦੋਸਤਾਂ ਅਤੇ ਪਿਆਰ ਦੀ ਕਹਾਣੀ ਨੂੰ ਬੜੀ ਸੋਹਣੀ ਢੰਗ ਨਾਲ ਦਰਸਾਉਂਦਾ ਹੈ। ਇਸ ਦਾ ਸੰਗੀਤ ਅਤੇ ਬੋਲ ਦੋਹਾਂ ਨੇ ਸ਼्रोतਾਵਾਂ ਵਿਚ ਬਹੁਤ ਚਾਹਤ ਬਣਾਈ ਹੈ। "ਯਾਰ ਨਹੀਂ ਮਿਲਿਆ" ਨੇ ਪੰਜਾਬੀ ਸੰਗੀਤ ਪ੍ਰੇਮੀਆਂ ਵਿਚ ਤੇਜ਼ੀ ਨਾਲ ਲੋਕਪ੍ਰਿਯਤਾ ਹਾਸਲ ਕੀਤੀ ਹੈ।

Similar recommendations

Lyric

ਅਜੇ ਤਕ ਮੈਨੂੰ ਐਸਾ ਯਾਰ ਨਹੀਓਂ ਮਿਲਿਆ

ਜੀਹਦੇ 'ਤੇ ਯਕੀਨ ਕਰਾਂ ਅੱਖਾਂ ਬੰਦ ਕਰਕੇ

ਬੜੇ ਮਿਲੇ ਨੇ ਮੈਨੂੰ ਦੋ ਸ਼ਕਲਾਂ ਵਾਲੇ

ਅਜੇ ਤਕ ਮੈਨੂੰ ਐਸਾ ਪਿਆਰ ਨਹੀਓਂ ਮਿਲਿਆ

ਸੱਟ ਮੇਰੇ ਲੱਗੇ, ਪਰ ਰੂਹ ਉਹਦੀ ਤੜਪੇ

ਬੜੇ ਮਿਲੇ ਨੇ ਮੈਨੂੰ ਅਕਲਾਂ ਵਾਲੇ

ਲੱਭਦਾ ਮੈਂ ਹੋਕੇ ਝੱਲਾ ਦੁਨੀਆ 'ਤੇ ਕੱਲਾ-ਕੱਲਾ

ਮਿਲਿਆ ਨਹੀਂ ਕੋਈ ਮੈਨੂੰ, ਸਾਥ ਨਾ ਦੇਵੇ ਅੱਲਾਹ

ਟੁੱਟ ਨਾ ਜਾਵੇ ਦਿਲ ਤਾਹੀਓਂ ਤਾਂ ਰਹਿੰਦਾ ਡਰ ਕੇ

ਆ ਜਾਈਓ (ਆ ਜਾਈਓ), ਸੋਹਣਿਆ (ਸੋਹਣਿਆ)

ਆ ਜਾਈਓ, ਨਾ ਜਾਈਓ, ਮਹਿਰਮਾ (ਮਹਿਰਮਾ)

ਆ ਜਾਈਓ (ਆ ਜਾਈਓ), ਸੋਹਣਿਆ (ਸੋਹਣਿਆ)

ਆ ਜਾਈਓ, ਨਾ ਜਾਈਓ, ਮਹਿਰਮਾ (ਮਹਿਰਮਾ)

ਇਧਰ ਵੇਖਾਂ, ਉਧਰ ਵੇਖਾਂ

ਜਿਧਰ ਵੇਖਾਂ ਦੁਨੀਆ ਮੈਂ ਸਾਰੀ

ਇਧਰ ਵੇਖਾਂ, ਉਧਰ ਵੇਖਾਂ

ਜਿਧਰ ਵੇਖਾਂ ਦੁਨੀਆ ਮੈਂ ਸਾਰੀ

ਪਿਆਰ ਦੀ ਕੀ ਔਕਾਤ ਰਹਿ ਗਈ

ਜਿਸਮ ਵੇਖ ਕੇ ਲਗਦੀ ਐ ਯਾਰੀ

ਕੋਈ ਤੇ ਲੱਭੋ ਐਸਾ ਹੀਰ ਤੇ ਲੈਲਾ ਜੈਸਾ

ਰੂਹ ਦੀ ਜੋ ਗੱਲ ਕਰੇ ਹਾਂ, ਦੂਰ ਹੀ ਰੱਖੇ ਪੈਸਾ

ਕੋਈ ਨਾ ਪੂੰਜੇ ਹੰਝੂ, ਖੜ੍ਹਾ ਮੈਂ ਨੈਣ ਭਰਕੇ

ਅਜੇ ਤਕ ਮੈਨੂੰ ਐਸਾ ਯਾਰ ਨਹੀਓਂ ਮਿਲਿਆ

ਜੀਹਦੇ 'ਤੇ ਯਕੀਨ ਕਰਾਂ ਅੱਖਾਂ ਬੰਦ ਕਰਕੇ

ਬੜੇ ਮਿਲੇ ਨੇ ਮੈਨੂੰ ਦੋ ਸ਼ਕਲਾਂ ਵਾਲੇ

ਅਜੇ ਤਕ ਮੈਨੂੰ ਐਸਾ ਪਿਆਰ ਨਹੀਓਂ ਮਿਲਿਆ

ਸੱਟ ਮੇਰੇ ਲੱਗੇ, ਪਰ ਰੂਹ ਉਹਦੀ ਤੜਪੇ

ਬੜੇ ਮਿਲੇ ਨੇ ਮੈਨੂੰ ਅਕਲਾਂ ਵਾਲੇ

ਮੈਂ ਤੇ ਤੇਰਾ, ਮੈਂ ਤੇ ਤੇਰੀ

ਜੋ ਮੂੰਹ 'ਤੇ ਕਹਿੰਦੇ ਸੌਹਾਂ ਖਾ ਕੇ

ਮੈਂ ਤੇ ਤੇਰਾ, ਮੈਂ ਤੇ ਤੇਰੀ

ਜੋ ਮੂੰਹ ਤੇ ਕਹਿੰਦੇ ਸੌਹਾਂ ਖਾ ਕੇ

ਸੱਭ ਤੋਂ ਪਹਿਲਾਂ ਉਹ ਹੀ ਜਾਂਦੇ

ਮੌਤ ਨਾ' Jaani ਗਲੇ ਮਿਲਾ ਕੇ

ਜਿੰਨਾ ਵੀ ਵਕਤ ਹੈ ਲੰਘਾ ਪੀੜਾਂ ਦੇ ਨਾਲ ਹੈ ਰੰਗਾ

ਕਦੇ-ਕਦੇ ਤਾਂ ਲਗਦੈ ਜੀਣ ਤੋਂ ਮਰਨਾ ਚੰਗਾ

ਮੈਂ ਨਾ ਹੁਣ ਜੀਣਾ, ਰੱਬਾ ਲੈਜਾ ਵੇ ਹੱਥ ਫ਼ੜ ਕੇ

ਅਜੇ ਤਕ ਮੈਨੂੰ ਐਸਾ ਯਾਰ ਨਹੀਓਂ ਮਿਲਿਆ

ਜੀਹਦੇ 'ਤੇ ਯਕੀਨ ਕਰਾਂ ਅੱਖਾਂ ਬੰਦ ਕਰਕੇ

ਬੜੇ ਮਿਲੇ ਨੇ ਮੈਨੂੰ ਦੋ ਸ਼ਕਲਾਂ ਵਾਲੇ

ਅਜੇ ਤਕ ਮੈਨੂੰ ਐਸਾ ਪਿਆਰ ਨਹੀਓਂ ਮਿਲਿਆ

ਸੱਟ ਮੇਰੇ ਲੱਗੇ, ਪਰ ਰੂਹ ਉਹਦੀ ਤੜਪੇ

ਬੜੇ ਮਿਲੇ ਨੇ ਮੈਨੂੰ ਅਕਲਾਂ ਵਾਲੇ

- It's already the end -