00:00
03:52
ਤੇਰੀ ਇਹ ਕਮੀਜ਼ ਸੋਹਣੀ
ਸੱਚੀ ਹਰ ਚੀਜ਼ ਸੋਹਣੀ
ਟੱਪੀ ਦਹਿਲੀਜ਼ ਸੋਹਣੀ
ਲਾੜਿਆਂ ਦੀ ਚਾਲ ਜੀ
ਸ਼ਾਲ ਕਸ਼ਮੀਰੀ ਦਿੱਤੀ
ਦਿਲਾਂ ਦੀ ਅਮੀਰੀ ਦਿੱਤੀ
ਰੂਹਾਂ ਨੂੰ ਫ਼ਕੀਰੀ ਦਿੱਤੀ
ਜ਼ਿੰਦਗੀ ਕਮਾਲ ਜੀ
ਡੋਰੀਏ ਸਲੇਟੀ ਰੰਗੇ
ਛੱਤ 'ਤੇ ਸੁਕਾਉਣੇ ਟੰਗੇ
ਡੋਰੀਏ ਸਲੇਟੀ ਰੰਗੇ
ਛੱਤ 'ਤੇ ਸੁਕਾਉਣੇ ਟੰਗੇ
ਬੱਦਲ਼ਾਂ ਨੇ ਰੰਗ ਮੰਗੇ
ਅਸੀਂ ਦਿੱਤਾ ਟਾਲ਼ ਜੀ
♪
ਦਾਅਵਤਾਂ ਕਰਾਈਏ
ਚੱਲ ਚਿੜੀਆਂ ਬੁਲਾਈਏ
ਦਾਅਵਤਾਂ ਕਰਾਈਏ ਚੱਲ
ਚਿੜੀਆਂ ਬੁਲਾਈਏ ਚੱਲ
ਓਹਨਾਂ ਨਾਲ਼ ਗਾਈਏ ਚੱਲ
ਹੋ ਗਏ ਬੜੇ ਸਾਲ ਜੀ
ਸਫ਼ਰ ਮਲਾਹਾਂ ਵਾਲ਼ਾ
ਤਾਰਿਆਂ ਦੀ ਛਾਂਵਾਂ ਵਾਲ਼ਾ
ਹਵਾ ਤੇ ਦਿਸ਼ਾਵਾਂ ਵਾਲ਼ਾ
ਪੁੱਛਦੇ ਕੀ ਹਾਲ ਜੀ?
ਬਾਂਕੇ ਚਰਵਾਹਿਆਂ ਨੂੰ
ਬੇਲੇ ਪੀੜੇ ਡਾਹਿਆਂ ਨੂੰ
ਰੰਗਿਓ ਚੌਰਾਹਿਆਂ ਨੂੰ
ਸੁੱਟ ਕੇ ਗੁਲਾਲ ਜੀ
♪
ਉਹ...
ਉਹ ਰੰਗ ਦਰਿਆਵਾਂ ਵਾਲ਼ਾ
ਉਹ ਰੰਗ ਦਰਿਆਵਾਂ ਵਾਲ਼ਾ
ਆਹ ਸੰਗ ਦਰਿਆਵਾਂ ਵਾਲ਼ਾ
ਜੰਗ ਦਰਿਆਵਾਂ ਵਾਲ਼ਾ
ਪੂਰਾ ਜੋ ਜਲਾਲ ਜੀ
ਪੂਰਾ ਇਹ ਰਿਵਾਜ ਹੋਇਆ
ਕਿੰਨਾ ਸੋਹਣਾ ਕਾਜ ਹੋਇਆ
ਪੂਰਾ ਇਹ ਰਿਵਾਜ ਹੋਇਆ
ਕਿੰਨਾ ਸੋਹਣਾ ਕਾਜ ਹੋਇਆ
ਮਾਹੀ Sartaaj ਹੋਇਆ
ਸੁੱਟ ਕੇ ਰੁਮਾਲ ਜੀ
ਤੇਰੀ ਇਹ ਕਮੀਜ਼ ਸੋਹਣੀ
ਸੱਚੀ ਹਰ ਚੀਜ਼ ਸੋਹਣੀ
ਟੱਪੀ ਦਹਿਲੀਜ਼ ਸੋਹਣੀ
ਲਾੜਿਆਂ ਦੀ ਚਾਲ ਜੀ
ਡੋਰੀਏ ਸਲੇਟੀ ਰੰਗੇ
ਛੱਤ 'ਤੇ ਸੁਕਾਉਣੇ ਟੰਗੇ
ਬੱਦਲ਼ਾਂ ਨੇ ਰੰਗ ਮੰਗੇ
ਅਸੀਂ ਦਿੱਤਾ ਟਾਲ਼ ਜੀ