background cover of music playing
Seven Rivers - Qaseeda - Satinder Sartaaj

Seven Rivers - Qaseeda

Satinder Sartaaj

00:00

05:30

Similar recommendations

Lyric

ਹੋ, ਇੱਕ ਵਾਰ ਕਸੀਦਾ ਸੁਣ ਲਓ

ਹਲਕੇ ਹੋ ਜਾਣ ਦਿਲ ਭਾਰੇ, ਬਾਕੀ ਜਿਵੇਂ ਕਹੋਂਗੇ

ਆ ਜਿਵੇਂ ਕਹੋਂਗੇ ਓਵੇਂ ਤਰੀਕੇ ਲੱਭ ਲਾਂਗੇ ਸਾਰੇ

ਜੀ ਇੱਕ ਵਾਰ ਕਸੀਦਾ...

ਇੱਕ ਵਾਰ ਕਸੀਦਾ ਸੁਣ ਲਓ

ਹਲਕੇ ਹੋ ਜਾਣ ਦਿਲ ਭਾਰੇ, ਬਾਕੀ ਜਿਵੇਂ ਕਹੋਂਗੇ

ਆ ਜਿਵੇਂ ਕਹੋਂਗੇ ਓਵੇਂ ਤਰੀਕੇ ਲੱਭ ਲਾਂਗੇ ਸਾਰੇ

ਬਾਕੀ ਜਿਵੇਂ ਕਹੋਂਗੇ

ਹਾਂ, ਯਾਦਾਂ ਦੇ ਕਿਆਰਿਆਂ 'ਚ

ਰੂਹ ਦੇ ਗਲੀਆਰਿਆਂ 'ਚ ਰਹਿਣ ਜੀ ਗੁਲਾਬੀ ਫ਼ੁੱਲ ਮਹਿਕਦੇ

ਪਿਆਰ ਦੇ ਪਰਿੰਦਿਆਂ ਨੂੰ ਹੌਸਲਾ ਮਿਲ਼ੇ

ਤਾਂ ਰਹਿਣ ਖਿਆਲਾਂ ਦਿਆਂ ਜੰਗਲਾਂ 'ਚ ਚਹਿਕਦੇ

(ਖਿਆਲਾਂ ਦਿਆਂ ਜੰਗਲਾਂ 'ਚ ਚਹਿਕਦੇ)

ਯਾਦਾਂ ਦੇ ਕਿਆਰਿਆਂ 'ਚ

ਰੂਹ ਦੇ ਗਲੀਆਰਿਆਂ 'ਚ ਰਹਿਣ ਜੀ ਗੁਲਾਬੀ ਫ਼ੁੱਲ ਮਹਿਕਦੇ

ਪਿਆਰ ਦੇ ਪਰਿੰਦਿਆਂ ਨੂੰ ਹੌਸਲਾ ਮਿਲ਼ੇ

ਤਾਂ ਰਹਿਣ ਖਿਆਲਾਂ ਦਿਆਂ ਜੰਗਲਾਂ 'ਚ ਚਹਿਕਦੇ

ਬਸ ਨੈਣ ਮਿਲ਼ਾ ਕੇ ਕੁੱਛ ਵੀ ਕਹਿ ਦਿਓ

ਲਾਇਓ ਨਾ ਲਾਰੇ, ਬਾਕੀ ਜਿਵੇਂ ਕਹੋਂਗੇ

ਆ ਜਿਵੇਂ ਕਹੋਂਗੇ ਓਵੇਂ ਤਰੀਕੇ ਲੱਭ ਲਾਂਗੇ ਸਾਰੇ

ਜੀ ਇੱਕ ਵਾਰ ਕਸੀਦਾ...

ਅੱਖੀਆਂ ਦੇ ਨਾਲ਼ ਸਿੱਧਾ ਦਿਲਾਂ 'ਚ ਉਤਾਰ ਦਿੱਤਾ

ਲੈਂਦਾ ਨਾ ਮੋਹੱਬਤੀ ਖੁਮਾਰ ਜੀ

ਸਾਡੇ ਨਾਲ਼ ਹੋਵੇ ਨਾ ਜੋ ਕਿੱਸਿਆਂ 'ਚ ਹੋਈ

ਜਿਨ੍ਹਾਂ-ਜਿਨ੍ਹਾਂ ਨੇ ਵੀ ਕੀਤਾ ਸੀ ਪਿਆਰ ਜੀ

(ਪਿਆਰ ਜੀ, ਜਿਨ੍ਹਾਂ ਨੇ ਵੀ ਕੀਤਾ ਸੀ ਪਿਆਰ ਜੀ)

ਅੱਖੀਆਂ ਦੇ ਨਾਲ਼ ਸਿੱਧਾ ਦਿਲਾਂ 'ਚ ਉਤਾਰ ਦਿੱਤਾ

ਲੈਂਦਾ ਨਾ ਮੋਹੱਬਤੀ ਖੁਮਾਰ ਜੀ

ਸਾਡੇ ਨਾਲ਼ ਹੋਵੇ ਨਾ ਜੋ ਕਿੱਸਿਆਂ 'ਚ ਹੋਈ

ਜਿਨ੍ਹਾਂ-ਜਿਨ੍ਹਾਂ ਨੇ ਵੀ ਕੀਤਾ ਸੀ ਪਿਆਰ ਜੀ

ਹੁਣ ਜਾਗ-ਜਾਗ ਕੇ ਰਾਤਾਂ ਨੂੰ ਗਿਣ ਹੋਣੇ ਨਹੀਂ ਤਾਰੇ

ਬਾਕੀ ਜਿਵੇਂ ਕਹੋਂਗੇ

ਆ ਜਿਵੇਂ ਕਹੋਂਗੇ ਓਵੇਂ ਤਰੀਕੇ ਲੱਭ ਲਾਂਗੇ ਸਾਰੇ

ਜੀ ਇੱਕ ਵਾਰ ਕਸੀਦਾ...

ਆ ਬੜਾ ਔਖਾ ਹੁੰਦਾ ਜੀ, ਲਫ਼ਜ਼ ਮੁੱਕ ਜਾਂਦੇ

ਹੋਵੇ ਕਰਨਾ ਅਸਲ ਇਜ਼ਹਾਰ ਜੇ

ਸੋਚਾ ਪਛਤਾਵਿਆਂ ਨੇ ਰੋਜ਼ ਡੋਬਣਾ

ਮੈਂ ਕੀਤਾ ਜਜ਼ਬੇ ਦਾ ਦਰਿਆ ਨਾ ਪਾਰ ਜੇ

(ਜਜ਼ਬੇ ਦਾ ਦਰਿਆ ਨਾ ਪਾਰ ਜੇ)

ਬੜਾ ਔਖਾ ਹੁੰਦਾ ਜੀ, ਲਫ਼ਜ਼ ਮੁੱਕ ਜਾਂਦੇ

ਹੋਵੇ ਕਰਨਾ ਅਸਲ ਇਜ਼ਹਾਰ ਜੇ

ਸੋਚਾ ਪਛਤਾਵਿਆਂ ਨੇ ਰੋਜ਼ ਡੋਬਣਾ

ਮੈਂ ਕੀਤਾ ਜਜ਼ਬੇ ਦਾ ਦਰਿਆ ਨਾ ਪਾਰ ਜੇ

ਨਾ ਦਿਲ ਵਿੱਚ ਖ਼ਦਸ਼ਾ ਰਹਿ ਜਾਏ

ਸਾਹ ਸੱਜਣਾ ਤੋਂ ਨਹੀਂ ਵਾਰੇ, ਬਾਕੀ ਜਿਵੇਂ ਕਹੋਂਗੇ

ਆ ਜਿਵੇਂ ਕਹੋਂਗੇ ਓਵੇਂ ਤਰੀਕੇ ਲੱਭ ਲਾਂਗੇ ਸਾਰੇ

ਬਾਕੀ ਜਿਵੇਂ ਕਹੋਂਗੇ

ਊਂ ਤਾਂ ਭਾਵੇਂ ਰਾਹਾਂ ਵਿੱਚ ਕਲੀਆਂ ਵਿਛਾਈਏ

ਤਾਰੇ ਤੋੜ ਕੇ ਲੇ ਆਈਏ ਤੇਰੇ ਵਾਸਤੇ

ਰੱਬ ਨਾ ਕਰੇ ਜੇ ਕਦੀ ਇਹੋ ਜਿਹੇ ਹਾਲਾਤ ਹੋਣ

ਵੱਖੋਂ-ਵੱਖ ਹੋਣ ਸਾਡੇ ਰਾਸਤੇ

(ਵੱਖੋਂ-ਵੱਖ ਹੋਣ ਸਾਡੇ ਰਾਸਤੇ)

ਊਂ ਤਾਂ ਭਾਵੇਂ ਰਾਹਾਂ ਵਿੱਚ ਕਲੀਆਂ ਵਿਛਾਈਏ

ਤਾਰੇ ਤੋੜ ਕੇ ਲੇ ਆਈਏ ਤੇਰੇ ਵਾਸਤੇ

ਰੱਬ ਨਾ ਕਰੇ ਜੇ ਕਦੀ ਇਹੋ ਜਿਹੇ ਹਾਲਾਤ ਹੋਣ

ਵੱਖੋਂ-ਵੱਖ ਹੋਣ ਸਾਡੇ ਰਾਸਤੇ

ਖ਼ੁਦਦਾਰੀ ਅਤੇ ਜ਼ਮੀਰ ਤਾਂ ਸਾਥੋਂ ਜਾਣੇ ਨਹੀਂ ਮਾਰੇ

ਬਾਕੀ ਜਿਵੇਂ ਕਹੋਂਗੇ

ਆ ਜਿਵੇਂ ਕਹੋਂਗੇ ਓਵੇਂ ਤਰੀਕੇ ਲੱਭ ਲਾਂਗੇ ਸਾਰੇ

ਬਾਕੀ ਜਿਵੇਂ ਕਹੋਂਗੇ

ਉਹਨਾਂ ਵਿੱਚੋਂ ਮੈਂ ਨਹੀਂ ਜਿਹੜੇ ਧੱਕੇ ਨਾ'

ਪਾਕੀਜ਼ਾ ਜਿਹੇ ਪਿਆਰ ਵਿੱਚ ਵਾੜਦੇ ਗ਼ਰੂਰ ਨੀ

ਦਿਲਾਂ ਨੇ ਜੇ ਦਿਲਾਂ ਦੀ ਆਵਾਜ਼ ਨਾ ਸੁਣੀ

ਤਾਂ ਫ਼ਿਰ ਚੁੱਪ-ਚਾਪ ਚਲੇ ਜਾਂਗੇ ਦੂਰ ਨੀ

(ਚੁੱਪ-ਚਾਪ ਚਲੇ ਜਾਂਗੇ ਦੂਰ ਨੀ)

ਉਹਨਾਂ ਵਿੱਚੋਂ ਮੈਂ ਨਹੀਂ ਜਿਹੜੇ ਧੱਕੇ ਨਾ'

ਪਾਕੀਜ਼ਾ ਜਿਹੇ ਪਿਆਰ ਵਿੱਚ ਵਾੜਦੇ ਗ਼ਰੂਰ ਨੀ

ਦਿਲਾਂ ਨੇ ਜੇ ਦਿਲਾਂ ਦੀ ਆਵਾਜ਼ ਨਾ ਸੁਣੀ

ਤਾਂ ਫ਼ਿਰ ਚੁੱਪ-ਚਾਪ ਚੱਲੇ ਜਾਂਗੇ ਦੂਰ ਨੀ

ਆ Sartaaj ਤੋਂ ਤਾਂ ਨਹੀਂ ਹੋਣੇ

ਹੋ, ਛੇ ਬੰਦਿਆਂ ਜਿਹੇ ਕਾਰੇ, ਬਾਕੀ ਜਿਵੇਂ ਕਹੋਂਗੇ

ਆ ਜਿਵੇਂ ਕਹੋਂਗੇ ਓਵੇਂ ਤਰੀਕੇ ਲੱਭ ਲਾਂਗੇ ਸਾਰੇ

ਜੀ ਇੱਕ ਵਾਰ ਕਸੀਦਾ...

ਇੱਕ ਵਾਰ ਕਸੀਦਾ ਸੁਣ ਲਓ

ਹਲਕੇ ਹੋ ਜਾਣ ਦਿਲ ਭਾਰੇ, ਬਾਕੀ ਜਿਵੇਂ ਕਹੋਂਗੇ

ਆ ਜਿਵੇਂ ਕਹੋਂਗੇ ਓਵੇਂ ਤਰੀਕੇ ਲੱਭ ਲਾਂਗੇ ਸਾਰੇ

ਜਿਵੇਂ ਕਹੋਂਗੇ, ਬਾਕੀ ਜਿਵੇਂ ਕਹੋਂਗੇ

ਓ, ਬਾਕੀ ਜਿਵੇਂ ਕਹੋਂਗੇ, ਆਹਾ

- It's already the end -