00:00
02:23
SMG
ਨੀ ਕਿੱਥੇ ਤੇਰਾ ਦਿਲ ਤੇ ਕਿੱਥੇ ਤੇਰੀ ਅੱਖ?
ਕਿੱਥੇ ਤੇਰਾ ਪਿਆਰ ਤੇ ਕਿੱਥੇ ਤੇਰਾ ਸ਼ੱਕ?
ਬਚਣਾ ਐ ਕਿੱਥੋਂ? ਲਵਾਉਣੇ ਕਿੱਥੋਂ touch?
ਸੁਨਨੇ ਤੂੰ ਝੂਠ, ਕੀ ਸੁਣਾਵਾਂ ਤੈਨੂੰ?
ਕਰਨਾ ਕੀ ride ਤੂੰ, fame ਯਾ me?
ਮਿਲਿਆ ਜੇ ਯਾਰ ਫ਼ੇ' ਭੁੱਲਦਾ ਵੀ ਨਹੀਂ
ਐਵੇਂ ਤੈਨੂੰ ਲਗਦਾ, ਮੈਂ ਡੁੱਲ੍ਹਦਾ ਵੀ ਨਹੀਂ
ਹੁਣ ਤੇਰੇ ਅੱਗੇ ਓਦਾਂ ਖੁੱਲ੍ਹਦਾ ਵੀ ਨਹੀਂ
ਸਾਂਭ ਲੈ ਤੂੰ ਮੈਨੂੰ, ਮੈਂ ਸਾਂਭ ਲਿਆ ਵੇ ਜੀਅ
ਸਾਡੇ ਬਾਅਦ ਹੋਰ ਨਾਲ਼ ਲੱਗਣਾ ਹੀ ਨਹੀਂ
ਅੱਖੀਆਂ ਨੇ ਫ਼ੇਰ ਕਦੇ ਜਗਣਾ ਹੀ ਨਹੀਂ
ਠਹਿਰ ਜਾਣਾ ਦਿਲ, ਜਵਾਂ ਭੱਜਣਾ ਹੀ ਨਹੀਂ
ਨੀ ਹੁੰਦਾ ਤੇਰੀ ਅੱਖ 'ਤੇ ਸ਼ੱਕ ਜੇ
ਖੇਡਦੀ ਤੂੰ ਲਗਦੀ bluff ਜੇ
ਥੋੜ੍ਹਾ ਨੀ ਮੈਂ rough ਤੇ tough ਜੇ
ਤੂੰ ਪਹਿਲਾ ਤੇ ਮੈਂ ਆਖ਼ਰੀ puff ਜੇ
ਨੀ ਮੈਂ bad fella
ਬਨਾਂ ਮਜਨੂੰ ਤੇ ਬਣੀਏ ਤੂੰ ਲੈਲਾ
حبيبي يلا
ਕਰੇ ਪਰਲੇ ਪੰਜਾਬ ਦੀਆਂ ਗੱਲਾਂ
ਜੀ, ਆਪ ਸੁਨਾਏਂ ਹਾਲ
"ਕਦੋਂ ਤੁਸੀਂ ਮਿਲਨਾ?" ਓਹ ਪੁੱਛਦੀ ਸਵਾਲ
ਤੇਰੀਆਂ ਹੀ ਸੋਚਾਂ ਹਾਲ-ਫ਼ਿਲਹਾਲ
ਸੁਰਾਂ ਵਿੱਚ ਮੈਂ, ਸਾਡੀ ਰਲ਼ਦੀ ਐ ਤਾਲ
ਅਸੀਂ ਹੋਏ ਤੇਰੇ ਮੁਰੀਦ
ਸੱਜਣ ਬਣ ਗਏ ਬੜੇ ਅਜੀਜ
ਜਿੰਨੀ ਸਾਨੂੰ ਕੁੱਲ ਮਿਲਾ ਕੇ ਐ
ਓਨੀ ਤੇਰੇ ਲਹਿਜੇ ਵਿੱਚ ਤਮੀਜ
ਨੀ ਸਾਥੋਂ ਨੀਂਦਰਾਂ ਰਹਿਣ ਨਰਾਜ
ਸੌਣ ਲੱਗੇ ਸੁਣਦੀ ਤੇਰੀ ਅਵਾਜ
ਸੁਪਨੇ ਵੱਟਦੇ ਘੂਰੀਆਂ ਸਾਨੂੰ
ਜਦੋਂ ਤੇਰੀ ਮਿਲਦੀ ਨਹੀਓਂ ਝਾਕ
ਕੀ ਸੁਣਨੈ? ਕੀ ਕਹਿਣੈ?
ਕੀ ਕਹਿਣੈ? ਕੀ ਸੁਣਨੈ?
ਕੀ ਸੁਣਨੈ? ਕੀ ਕਹਿਣੈ?
ਮੰਗ ਮਿੱਤਰਾਂ ਤੋਂ ਕੀ ਕੁਝ ਲੈਣੈ
ਜਿੰਨੀ ਗਲ਼ ਵਿੱਚ ਪਾਈਆਂ ਦਿਖਦੀਆਂ
ਓਨਾ ਜ਼ਿੰਦਗੀ ਵਿੱਚ ਵੀ ਚੈਨ ਐ
ਤੇਰੇ ਪੈਰੇ ਵਿੱਚ ਖਲੋਵਾਂ
ਲਿਖ ਤੇਰੇ ਅੰਗ ਉੱਤੇ ਅੱਖਰ ਪਰੋਵਾਂ
ਅੱਜ ਤੇਰੇ ਨਾਂ ਉੱਤੇ ਗੀਤ ਜੋ ਲਿਖਦਾ
ਕੱਲ੍ਹ ਤੇਰੇ ਨਾਂ ਉੱਤੇ ਲਾਉਣੇ show ਆ
Panamera ਦੇਖ ਨਿਕਲੀ
ਤੇਰੇ ਸ਼ਹਿਰ cruise ਕਰੇ ਨਿੱਤ ਨੀ
ਤੂੰ ਕਰ ਲੈ ਜੋ wish ਨੀ
Stack down ਲੱਗੇ, ਸੋਈਦਾ ਮੈਂ ਟਿੱਚ ਨੀ
No calling, DND
ਬੈਠਾ zone 'ਚ, ਮੈਂ ਲਾ ਗਿਆ SMG
ਕਰੇਂ game, ਚਿਲਮ ਪੈਂਦੀ
ਸਾਡੇ ਨਾਂ ਜਿੱਥੇ, ਕੰਮ END
ਨੀ ਮੈਂ bad fella
ਬਨਾਂ ਮਜਨੂੰ ਤੇ ਬਣੀਏ ਤੂੰ ਲੈਲਾ
حبيبي يلا
ਕਰੇ ਪਰਲੇ ਪੰਜਾਬ ਦੀਆਂ ਗੱਲਾਂ